ਇਸ ਦੁਨੀਆ ਦਾ ਹਰ ਇੱਕ ਇਨਸਾਨ ਕਿਸੇ ਨਾ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੈ | ਕੋਈ ਸਮਾ ਬੀਤ ਜਾਣ ਦਾ ਤੇ ਕੋਈ ਸਮੇਂ ਦੇ ਆਉਣ ਦਾ, ਕੋਈ ਕਿਸੇ ਦੇ ਜਾਣ ਦਾ ਤੇ ਕੋਈ ਕਿਸੇ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ | ਏਸੇ ਇੰਤਜ਼ਾਰ ਵਿੱਚ ਇਨਸਾਨ ਜ਼ਿਦਗੀ ਦੇ ਵੱਖਰੇ ਵੱਖਰੇ ਰੰਗ, ਅਹਿਸਾਸਾਂ ਤੇ ਜਜ਼ਬਾਤਾਂ ਨਾਲ ਮੁਲਾਕਾਤ ਕਰਦਾ ਹੈ | ਕੁਝ ਜਜ਼ਬਾਤਾਂ ਨੂੰ ਬੋਲ ਕੇ ਦੱਸਦਾ ਹੈ ਤੇ ਕੁੱਝ ਜਜ਼ਬਾਤਾਂ ਨੂੰ ਚੁੱਪ ਚਾਪ ਸਹਿ ਲੈਂਦਾ ਹੈ | ਅਤੇ ਕੁੱਝ ਅਹਿਸਾਸਾਂ ਨੂੰ ਲਿਖਦਾ ਹੈ ਜੋ ਉਸਨੂੰ ਕਵੀ ਬਣਾ ਦਿੰਦੇ ਹਨ | ਵਿਰੇਜ਼ ਪਾਸਲਾ ( ਵਿੱਕੀ ਕੁਮਾਰ) ਨੇ ਆਪਣੀ ਜ਼ਿੰਦਗੀ ਦੇ ਵਿੱਚ ਵਾਪਰੀਆਂ ਘਟਨਾਵਾਂ ਅਤੇ ਆਪਣੇ ਆਲੇ ਦੁਆਲੇ ਨੂੰ ਦੇਖ, ਸਮਝ ਕੇ ਉਸਨੂੰ ਕਵਿਤਾ ਦਾ ਰੂਪ ਦੇ ਦਿੱਤਾ ਹੈ | ਇਸ ਵਿੱਚ ਕਵੀ ਨੇ ਆਪਣੀ ਜ਼ਿਦਗੀ ਦੇ ਹਰ ਜਜ਼ਬਾਤ ਹਰ ਰੰਗ ਨੂੰ ਆਮ ਸ਼ਬਦਾਂ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ | ਇਹ ਕਿਤਾਬ ਸਮੱਰਪਿਤ ਹੈ ਉਹਨਾਂ ਰੂਹਾਂ ਨੂੰ ਜੋ ਇੰਤਜ਼ਾਰ ਕਰ ਰਾਹੀਆਂ ਨੇ ਤੇ ਇੰਤਜ਼ਾਰ ਕਿਸੇ ਵੀ ਕਿਸਮ ਦਾ ਹੋ ਸਕਦਾ ਹੈ | ਖੂਹਾਂ ਵਾਲੇ ਪਾਣੀ ਤੋਂ ਸਮੰਦਰ ਦੇ ਪਾਣੀ ਤੱਕ, ਦੁੱਖਾਂ ਦੇ ਹੰਝੂ ਤੋਂ ਖੁਸ਼ੀਆ ਦੀ ਸੁਨਾਮੀ ਤੱਕ, ਮਹਿਬੂਬ ਨੂੰ ਰੱਬ ਮੰਨਣ ਤੱਕ ਜਾਂ ਰੱਬ ਨੂੰ ਮਹਿਬੂਬ ਮੰਨਣ ਤੱਕ ਇਹ ਕਿਤਾਬ ਇਹਨਾਂ ਸਭ ਜਜ਼ਬਾਤਾਂ ਨੂੰ ਸਮਰਪਿਤ ਹੈ |
Author : Virez Pasla (Contact No: 9814613872)
ISBN: 978-93-91927-00-4 (ebook)
ISBN: 978-93-91927-01-1 (Paperback)
Publisher: Rana Books India
www.ranabooks.co.in