Kachia Umran Kachche Dhaage / "ਕੱਚੀਆਂ ਉਮਰਾਂ ਕੱਚੇ ਧਾਗੇ": "ਸੁਲਝੇ ਰਿਸ਼ਤੇ ਉਲਝੀ ਸੋਚ"






 Kachia Umran Kachche Dhaage / "ਕੱਚੀਆਂ ਉਮਰਾਂ ਕੱਚੇ ਧਾਗੇ":  "ਸੁਲਝੇ ਰਿਸ਼ਤੇ ਉਲਝੀ ਸੋਚ"

Author Name: Manpreet Kaur ,Sawinder Kaur, Manjeet kaur| Format: Softcopy | Genre :Poetry 
ਭੂਮਿਕਾ
ਕੁੱਝ ਸਮਾ ਪਹਿਲਾਂ ਮੈਨੂੰ ਮਨਪਰੀਤ ,ਮਨਜੀਤ ਤੇ ਸਵਿੰਦਰ ਨਾਲ
ਸਪੰਰਕ ਵਿੱਚ ਆਉਣ ਉਹਨਾਂ ਦੀ ਸੋਚ ,ਕਾਵਿਕ ਸ਼ੈਲੀ ਚੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਸਤਿਕਾਰ ਬਖਸ਼ਣ ਦਾ ਮੌਕਾ ਮਿਲਿਆ ।ਉਹਨਾਂ ਦਾ ਪਹਿਲਾ ਸੰਗ੍ਰਹਿ 'ਕੱਚੀਆ ਉਮਰਾ ,ਕੱਚੇ ਧਾਗੇ' ਹਰ ਖੇਤਰ ਵਿੱਚ ਪਰਪੱਕ ,ਪ੍ਰਮਾਣਿਕ ਅਤੇ ਸ਼ਿੱਦਤ ਭਰਿਆ ਹੈ।ਉਹਨਾਂ ਦੀਆਂ ਰਚਨਾਵਾਂ ਵਿੱਚ ਆਮ ਭਾਸ਼ਾ ਵਰਤਦੇ ਹੋਏ ਵੱਡੀਆਂ ਗੱਲਾਂ ਕਹਿਣ ਦੀ ਕਲਾ ,ਇਹਨਾਂ ਰਚਨਾਵਾਂ ਨੂੰ ਆਪਣੀ ਨੁਹਾਰ ,ਆਪਣਾ ਮੁਹਾਂਦਰਾ ਅਤੇ ਆਪਣੀ ਪਹਿਚਾਣ ਹਾਸਿਲ ਕਰਵਾਉਂਦੀ ਹੈ।
ਇਹਨਾਂ ਕਵਿਤਾਵਾਂ ਨੂੰ ਸਿਰਜਣ ਵਾਲੇ ਅਤਿ -ਕੋਮਲ ਮਨਾ ਬਾਰੇ ਸਭ ਤੋਂ ਖਾਸ ਗੱਲ ਇਹ ਹੈ ਕਿ ਕਵਿਤਾਵਾਂ ਜਿੰਦਗੀ ਦੇ ਤਜ਼ਰਬਿਆਂ ਦੇ ਆਧਾਰ ਤੇ ਨਹੀਂ ਸਗੋਂ ਸੋਚ ਦੇ ਸੇਕ ਨਾਲ ਰਚੀਆਂ ਗ ਈਆ ਹਨ।ਮਨਪ੍ਰੀਤ ,ਮਨਜੀਤ ਅਤੇ ਸਵਿੰਦਰ 16 ਸਾਲ ਦੀ ਉਮਰ ਵਿੱਚ ਇੱਕ ਦੂਸਰੀ ਦੇ ਸੰਪਰਕ ਵਿੱਚ ਉਸ ਵਕਤ ਆਈਆਂ ਜਦੋਂ
ਇਹਨਾਂ ਨੇ ਦਸਵੀਂ ਜਮਾਤ ਪਾਸ ਕਰ ਫਤਹਿ ਕਾਲਜ ਰਾਮਪੁਰਾ ਵਿੱਚ ਦਾਖਲਾ ਲਿਆ ।ਵਿਸਿਆਂ ਦਾ ਫ਼ਰਕ ਹੋਣ ਕਾਰਨ ਇਹ ਸਿਰਫ਼ ਘਰੋ ਕਾਲਜ ਪੁੰਹਚਣ ਤੱਕ ਅੱਧਾ ਘੰਟਾ ਸਮੇਂ ਦੌਰਾਨ ਹੀ ਸੰਪਰਕ ਵਿੱਚ ਰਹਿੰਦੀਆਂ ,ਤੇ ਉਹ ਸਮਾਂ ਇਹਨਾਂ ਬੇਫਿਕਰੀ ਚਹਿਰਿਆ ਤੇ ਦੁਨੀਆਂਦਾਰੀ ਦੀਆਂ ਗੱਲਾਂ ਛੇੜਨੀਆ ।ਮਨਪ੍ਰੀਤ ਦੀ ਯਾਦਾਂ ਸੰਜੋਣ ਲ ਈ ਕਾਵਿਕ ਸੈਂਲੀ ਵਰਤਣ ਦੀ ਆਦਤ ਤੇ ਇਹਨਾਂ ਨੂੰ ਕਵਿਤਰੀਆਂ ਬਣਾ ਦਿੱਤਾ। ਇਹਨਾਂ ਦੀ ਦੋਸਤੀ ਗੂੜ੍ਹੀ ਦੋਸਤੀ ਦੀ ਬੁਨਿਆਦ ਇਹਨਾਂ ਦੀ ਸੋਚ ਵਿੱਚਲੀ ਇਹਨਾਂ ਦੀ ਸੋਚ ਵਿੱਚਲੀ ਸਮਾਨਤਾ ਅਤੇ ਡੂੰਘਾਈ ਹੈ। ਜਿਸ ਵੇਲੇ ਹੋਰ ਵਿਦਿਆਰਥੀ ਗੱਪਾਂ ਮਾਰਦੇ ਜਾਂ ਕੁੱਝ ਆਪਣੀਆਂ ਕਿਤਾਬਾਂ ਵਿੱਚ ਡੁੱਬੇ ਹੁੰਦੇ ਇਹਨਾਂ ਤੇ ਸਮਾਜਿਕ ਮਸਲਿਆਂ ਨੂੰ ਫਰੋਲਣਾ ਉਨ੍ਹਾਂ ਤੇ ਚਿੰਤਾ ਵਿਅਕਤ ਕਰਨੀ ਉਹਨਾਂ ਬਾਰੇ ਰਾਇ ਪ੍ਰਗਟ ਕਰਨੀ ਅਤੇ ਉਹਨਾਂ ਦੀਆਂ ਗੱਲਾਂ ਕੋਲ ਬੈਠਿਆਂ ਨੂੰ ਅਜੀਬ ਅਤੇ ਫਾਲਤੂ ਲੱਗਣੀਆਂ ਪਰੰਤੂ ਉਹਨਾਂ ਦੇ ਇਸ ਸਾਥ ਨੇ ,ਇਸ ਸੋਚ ਤੇ ਉਹਨਾਂ ਦੇ ਇਸ ਸਾਥ ਨੇ ,ਇਸ ਸੋਚ ਤੇ ਉਹਨਾਂ ਦੀ ਉਮਰ ਦੇ 18 ਸਾਲਾਂ ਦੀ ਉਮਰ ਹੋਣ ਪਹਿਲਾਂ ਹੀ ਪੰਜਾਬੀ ਸਾਹਿਤ ਜਗਤ ਵਿੱਚ ਉਹਨਾਂ ਦਾ ਨਾਂ ਸ਼ਾਮਿਲ ਕਰ ਦਿੱਤਾ।
ਇਸ ਨਿੱਕੀ ਉਮਰੇ ਜਦ ਹੋਰ ਕੁੜੀਆਂ ਚੁੱਲੇ -ਚੁੱਕੇ ਅਤੇ ਸੱਜਰਣ -ਸੰਵਰਨ ਸਿਖਦੀਂਆ ਹਨ। ਉਹਨਾਂ ਤੇ ਆਪਣੇ ਜ਼ਜਬਾਤਾਂ ਨੂੰ ਕਾਗਜ਼ ਤੇ ਉਤਾਰਨਾ ਸਿੱਖਿਆ, ਆਪਣੇ ਆਪ ਨੂੰ ਆਪਣੀ ਆਤਮਾ ਅਤੇ ਕਾਬਲੀਅਤ ਨੂੰ ਨਿਖਾਰਨਾ ਸਿੱਖਿਆ...
"ਜਿੰਦਗੀ ਚ ਨਿਸ਼ਾਨਾ ਹੈ ਇੱਕ ਮਿੱਥ ਲਿਆ ਮੈਂ ਵੀ
ਹੁਣ ਉਸ ਵਿੱਚ ਹੀ ਜਾਗਣ ਸੌਣ ਲੱਗੀ ਹਾਂ
ਪਹਿਲਾਂ ਬੋਲਣਾ ਵੀ ਔਖਾਂ ਲੱਗਦਾ ਸੀ
ਹੁਣ ਹੌਲੀ -ਹੌਲੀ ਗਾਉਣ ਲੱਗ ਹਾਂ
ਮਨ ਵਿੱਚ ਉੱਠਦੀਆਂ ਤਰੰਗਾਂ ਨੂੰ
ਮੈਂ ਕਵਿਤਾ ਦੀ ਜੂਤੀ ਪਾਉਣ ਲੱਗੀ ਹਾਂ"
ਇਸ ਕਵਿਤਾ ਵਿੱਚਲਾ ਹੌਸਲਾ, ਚਾਹਤ ਅਤੇ ਆਤਮਿਕ ਵਿਸ਼ਵਾਸ ਵੀ ਇਹਨਾਂ ਨੂੰ ਬਾਕੀ ਪੰਜਾਬੀ ਕਵਿਤਾ ਦੀ ਸੁਰ ਨਾਲੋਂ ਨਿਖੇੜਦਾ ਹੈ।ਹਾਲਾਂਕਿ ਹਰ ਮਨੁੱਖ ਵਿੱਚ ਕੁਦਰਤੀ ਤੌਰ ਤੇ ਅੰਤਰ ਹੁੰਦਾ ਹੈ।ਪੰਰਤੂ ਮਨਪ੍ਰੀਤ , ਮਨਜੀਤ ,ਸਵਿੰਦਰ ਦੀ ਸੋਚ ਉਹਨਾਂ ਦੇ ਕੰਮ ਉਹਨਾਂ ਦੀਆਂ ਲਿਖਤਾਂ ਵਿੱਚਲੇ ਭਾਵ ਉਹਨਾਂ ਨੂੰ ਤਿੰਨ ਜਿੰਦਾਂ ਇੱਕ
ਜਾਨ ਬਣਾਉਦੇਂ ਹਨ।ਔਰਤ ਵਿੱਚ ਸੁੱਤੀਆਂ ਕਲਾਵਾਂ ਅਤੇ ਛਪੀਆਂ ਸ਼ਕਤੀਆਂ ਜਗਾਉਦੀਂ ਇੱਕ ਪ੍ਰੇਰਨਾ ਸਰੋਤ ਕਵਿਤਾ ਵਿੱਚ ਮਨਪ੍ਰੀਤ ਲਿਖਦੀ ਹੈ..

ਸਦਾ ਹੱਸਦੇ ਰਹਿਣ ਵਾਲੇ ਇਹ ਤਿੰਨ ਚਿਹਰੇ ਹਰੇਕ ਨੂੰ ਆਸ਼ਾਵਾਦੀ ਰਹਿਣ ਦਾ ਸੰਦੇਸ਼ ਦਿੰਦੇ ਹੋਏ ਹੋਰਾਂ ਲ ਈ ਪ੍ਰੇਰਨਾ ਸਰੋਤ ਬਣ ਰਹੇ ਹਨ ਮੰਜਿਲਾ ਦੀ ਪ੍ਰਾਪਤੀ ਲ ਈ ਸੁਪਨੇ ,ਰਾਤ ਹੌਸਲੇ ,ਆਤਮ-ਵਿਸ਼ਵਾਸ ਅਤੇ ਸਬਰ ਰੱਖ ਕੇ ਸੰਤੁਸ਼ਟ ਰਹਿਣ ਲ ਈ ਸਵਿੰਦਰ ਲਿਖਦੀ ਤ
ਹੈ।
ਅਜੇ ਵਖਤ ਲੱਗੇਗਾ ਮੈਨੂੰ
ਆਪਣੀ ਮੰਜਿਲ਼ ਨੂੰ ਪਾਉਣ ਲ ਈ
ਕਿਉ ਕਿ ਬੜਾ ਕੁੱਝ ਢਾਹਿਆ ਹੈ
ਮੈ ਇਹਨੂੰ ਬਣਾਉਣ ਲ ਈ
ਕੱਚੀਆ ਉਮਰਾਂ ,ਕੱਚੇ ਧਾਗੇ ਦਾ ਸੰਪਾਦਕ ਕਰਦਿਆਂ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ ਅਤੇ ਇਹ ਉਮੀਦ ਕਰਦਾ ਹਾਂ ਕਿ 
ਕਵਿਤਾਵਾਂ ਰਚਨਹਾਰੇ ਅਤੇ ਪਾਠਕ ਦੇ ਦਿਲਾਂ ਵਿੱਚ ਸਾਂਝ ਪੈਂਦਾ ਕਰਨ ਅਤੇ ਮਨਪ੍ਰੀਤ, ਮਨਜੀਤ, ਸਵਿੰਦਰ ਦੀ ਪਹਿਲੀ 
ਪਰਵਾਜ ਇੱਕ ਸਫਲ਼ ਉਡਾਰੀ ਸਿੱਧ ਹੋਵੇ।